ਸਿਖਿਆ-1. ਪਿੰਡ ਦੇ ਸਰਕਾਰੀ ਸਕੂਲਾਂ ਦੀ ਸਾਂਭ-ਸੰਭਾਲ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨ ਕਰਨੇ ।
2. ਸਮਾਰਟ ਕਲਾਸ ਰੂਮ ਬਣਾਉਣੇ ।
3. ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬੱਚਿਆਂ ਦੇ ਮੋਡਰਨ ਤਰੀਕੇ ਦੇ ਨਾਲ ਸਿੱਖਿਆ ਦੇਣ ਲਈ ਸਮਾਰਟ ਐਕਟੀਵਿਟੀ ਲੈਬ ਬਣਾਉਣੀ ।
4. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਧੀਆ ਮੈਥ ਲੈਬ, ਸਾਇੰਸ ਲੈਬ, ਖੇਡਾਂ ਅਤੇ ਲਾਇਬ੍ਰੇਰੀ ਦਾ ਪ੍ਰਬੰਧ ਕਰਨਾ ।
5. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ +1 ਅਤੇ +2 ਕਲਾਸ ਲਈ ਮੈਡੀਕਲ ਸਿੱਖਿਆ ਦਾ ਪ੍ਰਬੰਧ ਕਰਨਾ ।
6. ਬੱਚਿਆਂ ਦੀ ਸਖਸ਼ੀਅਤ ਦੇ ਵਿਕਾਸ ਲਈ ਵੱਖ-ਵੱਖ ਕੈਂਪ, ਸੈਮੀਨਾਰ, ਪ੍ਰੋਗਰਾਮ, ਕੋਚਿੰਗ, ਅਤੇ ਗਤੀਵਿਧੀਆਂ ਕਰਵਾਉਣੀਆਂ ।
7. ਸਕੂਲਾਂ ਵਿੱਚ NCC ਯੂਨਿਟ ਸਥਾਪਤ ਕਰਨੇ ।
8. ਸਕੂਲਾਂ ਵਿੱਚ ਵਧੀਆ ਸਿੱਖਿਆ ਦੇ ਪ੍ਰਬੰਧ ਲਈ ਲਗਾਤਾਰ ਸਕੂਲ ਦੇ ਅਧਿਆਪਕਾਂ, ਉੱਚ ਸਿੱਖਿਆ ਅਧਿਕਾਰੀਆਂ ਅਤੇ ਸਰਕਾਰ ਤੱਕ ਲਗਾਤਾਰ ਤਾਲਮੇਲ ਰੱਖਣਾ ।
9. ਸਕੂਲਾਂ ਵਿੱਚ ਪੀਣ ਵਾਲੇ ਸਾਫ ਪਾਣੀ, ਸਾਫ-ਸਫਾਈ, ਹਰ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਕਰਨਾ ।
10. ਪਿੰਡ ਵਿੱਚ ਲਾਇਬ੍ਰੇਰੀ ਬਣਾਉਣੀ ਉਸ ਵਿੱਚ ਵੱਖ-ਵੱਖ ਅਖ਼ਬਾਰਾਂ ਦਾ ਪ੍ਰਬੰਧ ਕਰਨਾ, ਬੱਚਿਆਂ ਦੇ ਪੜ੍ਹਨ ਲਈ ਕਮਰੇ ਬਣਾਉਣੇ, ਨਾਲ ਹੀ ਟਿਊਸ਼ਨ ਦਾ ਪ੍ਰਬੰਧ ਕਰਨਾ, ਕੈਰੀਅਰ ਐਂਡ ਗਾਇਡੈਂਸ ਕੈਂਪ ਲਗਾਉਣੇ ਤੇ ਨੋਕਰੀਆਂ ਲਈ ਕੋਚਿੰਗ ਦਾ ਪ੍ਰਬੰਧ ਕਰਨਾ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਮਾਹਿਰਾਂ ਨੂੰ ਬੁਲਾਉਣਾ ਤੇ ਸੈਮੀਨਾਰ ਕਰਨੇ ।
ਸਿਹਤ 1. ਪਿੰਡ ਦੀ ਸਰਕਾਰੀ ਡਿਸਪੈਂਸਰੀ ਦੀ ਸਾਂਭ-ਸੰਭਾਲ ਅਤੇ ਹਰ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਕਰਨਾ ।
2. ਸਿਹਤ ਨਾਲ ਸੰਬੰਧਤ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾਉਣੇ ।
3. ਪਸ਼ੂ ਹਸਪਤਾਲ ਦੀ ਸਾਂਭ-ਸੰਭਾਲ ਅਤੇ ਹਰ ਤਰ੍ਹਾਂ ਦੀ ਸਹੂਲਤਾ ਦਾ ਪ੍ਰਬੰਧ ਕਰਨਾ ।
4. ਪਿੰਡ ਵਿੱਚ ਨਸ਼ੇ ਖਤਮ ਕਰਨੇ
ਖੇਡਾਂ 1.ਪਿੰਡ ਵਿੱਚ ਵੱਖ-ਵੱਖ ਖੇਡਾਂ ਦੇ ਮੈਦਾਨਾਂ ਦਾ ਪ੍ਰਬੰਧ ਕਰਨਾ ।
2. ਖੇਡਾਂ ਦੀ ਕੋਚਿੰਗ ਦਾ ਪ੍ਰਬੰਧ ਕਰਨਾ ।
3. ਜਿੰਮ ਬਣਾਉਣੀ ।
ਵਾਤਾਵਰਨ 1. ਪਿੰਡ ਨੂੰ ਸਾਫ-ਸੁਥਰਾ ਰੱਖਣਾ ।
2. ਪਿੰਡ ਵਿੱਚ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕਰਨਾ ।
3. ਵੱਧ ਤੋ ਵੱਧ ਦਰਖ਼ਤ ਲਗਾਉਣੇ ।
4. ਪਾਰਕ ਬਣਾਉਣੇ ।